ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ-: ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਚੜ ਚੁੱਕਿਆ ਹੈ। ਜਿਸ ਤਰ੍ਹਾਂ ਹੀ ਚੋਣ ਕਮਿਸ਼ਨ ਆਫ ਇੰਡੀਆ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ। ਉਸ ਦੇ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੀ ਲੜੀ ਵਜੋਂ ਅੱਜ ਸਿੱਧੂ ਭਰਾਵਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ। ਸਿੱਧੂ ਭਰਾਵਾਂ ਦਾ ਖਾਸਮ ਖਾਸ ਮੰਨਿਆ ਜਾਂਦਾ ਰਜਿੰਦਰ ਸਿੰਘ ਉਰਫ ਗੋਪੀ ਵੱਲੋਂ ਸਿੱਧੂ ਭਰਾਵਾਂ ਦਾ ਸਾਥ ਛੱਡਦੇ ਹੋਏ ਆਮ ਆਦਮੀ ਪਾਰਟੀ ਦਾ ਸਰੋਪਾ ਗੱਲ ਵਿੱਚ ਪਵਾਇਆ। ਰਜਿੰਦਰ ਸਿੰਘ ਗੋਪੀ ਨੂੰ ਆਮ ਆਦਮੀ ਪਾਰਟੀ ਵੱਲੋਂ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਇੰਚਾਰਜ ਮਲਵਿੰਦਰ ਸਿੰਘ ਕੰਗ ਅਤੇ ਜ਼ਿਲ੍ਾ ਯੋਜਨਾ ਕਮੇਟੀ ਦੀ ਚੇਅਰਮੈਨ ਪ੍ਰਭਜੋਤ ਕੌਰ ਵੱਲੋਂ ਰਜਿੰਦਰ ਸਿੰਘ ਗੋਪੀ ਨੂੰ ਸਰੋਪਾ ਪਾਰਟੀ ਵਿੱਚ ਕੀਤਾ ਸ਼ਾਮਿਲ।