ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ ਲਾਈਨ:-ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਕਸਾਈਜ ਵਿਭਾਗ ਮੋਹਾਲੀ ਸਰਕਲ ਖਰੜ ਦੇ ਇੰਸਪੈਕਟਰ ਵਿਕਾਸ ਬਤੇਜਾ ਦੀ ਅਗਵਾਈ ਵਿੱਚ ਮਾੜੇ ਅੰਸਰਾਂ ਤੇ ਕਾਬੂ ਪਾਉਣ ਅਤੇ ਸ਼ਰਾਬ ਦੀ ਤਸਕਰੀ ਰੋਕਣ ਲਈ ਖਰੜ ਨਜ਼ਦੀਕ ਲਗਾਇਆ ਗਿਆ ਵਿਸ਼ੇਸ਼ ਨਾਕਾ ਅਤੇ ਵਾਹਨਾਂ ਦੀ ਕੀਤੀ ਗਈ ਗਹਿਣਤਾ ਨਾਲ ਚੈਕਿੰਗ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਕਸਾਈਜ਼ ਇੰਸਪੈਕਟਰ ਵਿਕਾਸ ਬਤੇਜਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹਨਾਂ ਦੀ ਟੀਮ ਵੱਲੋਂ ਖਰੜ ਦੇ ਇਲਾਕੇ ਵਿੱਚ ਨਜਾਇਜ਼ ਤੌਰ ਤੇ ਚੱਲ ਰਹੇ ਪੱਬਾ ਵਿੱਚ ਦਬਿਸ਼ ਦਿੱਤੀ ਗਈ ਅਤੇ ਭਾਰੀ ਮਾਤਰਾ ਵਿੱਚ ਹੁੱਕੇ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਜਿਸ ਸਬੰਧੀ ਉਨਾਂ ਵੱਲੋਂ ਥਾਣਾ ਖਰੜ ਵਿੱਚ ਮੁਕਦਮਾ ਦਰਜ ਕਰਵਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।