ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ -ਪਿਛਲੇ ਲੰਬੇ ਸਮੇਂ ਤੋਂ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਪੱਤਰਕਾਰੀ ਕਰ ਰਹੇ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਉਸ ਵਕਤ ਵੱਡਾ ਧੱਕਾ ਲੱਗਿਆ ਜਦੋਂ ਉਨਾਂ ਦੀ ਮਾਤਾ ਸਰਦਾਰ ਨੇ ਰਜਿੰਦਰ ਕੌਰ ਦਾ ਮਿਤੀ 24/3 ਨੂੰ ਅਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜ ਦੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਸ੍ਰੀਮਤੀ ਰਜਿੰਦਰ ਕੌਰ ਆਪਣੇ ਪਿੱਛੇ ਭਰਿਆ ਪੂਰਾ ਪਰਿਵਾਰ ਛੱਡ ਕੇ ਗਏ ਹਨ ਜਿਨਾਂ ਵਿੱਚ ਪੁੱਤਰ ਹਰਪ੍ਰੀਤ ਸਿੰਘ ਜੱਸੋਵਾਲ ਸੀਨੀਅਰ ਪੱਤਰਕਾਰ ਮੋਹਾਲੀ, ਦੂਸਰਾ ਪੁੱਤਰ ਜਗਦੀਪ ਸਿੰਘ ਆਸਟਰੇਲੀਆ ਅਤੇ ਪੁੱਤਰੀ ਅਮਰਿੰਦਰ ਕੌਰ ਆਸਟਰੇਲੀਆ ਅਤੇ ਉਨਾਂ ਦੇ ਪਰਿਵਾਰ ਸ਼ਾਮਿਲ ਹਨ। ਸ੍ਰੀਮਤੀ ਰਜਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 28/3/24 ਦਿਨ ਵੀਰਵਾਰ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਅੰਗਦ ਦੇਵ ਜੀ ਖੰਨਾ ਜਿਲਾ ਲੁਧਿਆਣਾ ਵਿਖੇ ਪਾਇਆ ਜਾਵੇਗਾ।