Skip to content
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ:- ਪੰਜਾਬ ਵਿੱਚ ਜਿੱਥੇ ਚੋਣ ਜਾਬਤਾ ਲੱਗਿਆ ਹੋਇਆ ਹੈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਪੁਲਿਸ ਅਤੇ ਵੱਖ ਵੱਖ ਸੁਰੱਖਿਆ ਏਜੰਸੀਆਂ ਸ਼ਹਿਰ ਸੜਕਾਂ ਪਿੰਡਾਂ ਗਲੀਆਂ ਗਲਿਆਰਿਆਂ ਵਿੱਚ ਮੁਸਤੈਦ ਹੈ ਅਤੇ ਕਾਨੂੰਨ ਵਿਵਸਥਾ ਨੂੰ ਦੁਰਸਤ ਰੱਖਣ ਦੇ ਦਾਅਵੇ ਉਸ ਵਕਤ ਖੋਖਲੇ ਹੁੰਦੇ ਹੋਏ ਨਜ਼ਰ ਆਏ ਜਦੋਂ ਮੋਹਾਲੀ ਦੇ ਕਸਬਾ ਨਇਆ ਗਾਂਵ ਵਿੱਚ ਸਰੇਆਮ ਇੱਕ ਦੁਕਾਨ ਦੇ ਅੰਦਰ ਸੱਟਾ ਬਾਜ਼ਾਰ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਉਂਦੇ ਹੋਏ ਚਲਾਇਆ ਜਾ ਰਿਹਾ ਹੈ। ਲੇਕਿਨ ਮੋਹਾਲੀ ਪੁਲਿਸ ਅਤੇ ਪ੍ਰਸ਼ਾਸਨ ਇਸ ਤੋਂ ਬੇਖਬਰ ਕਿਸ ਤਰ੍ਹਾਂ ਰਹਿ ਸਕਦਾ ਹੈ ਜੇਕਰ ਇਸ ਸਬੰਧੀ ਸ਼ਹਿਰ ਅਤੇ ਪਿੰਡਾਂ ਦੇ ਕਈ ਲੋਕਾਂ ਨੂੰ ਇਸ ਸਬੰਧੀ ਪੂਰਨ ਜਾਣਕਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਕਸਬਾ ਨਇਆ ਗਾਂ ਵਿੱਚ ਨਗਰ ਕੌਂਸਲ ਡੀ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਬੂਥਾ ਵਿੱਚ ਇਹ ਦੜਾ ਸੱਟੇ ਦੀ ਦੁਕਾਨ ਚਲਾਈ ਜਾ ਰਹੀ ਹੈ ਜੋ ਕਿ ਮੋਹਾਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਪੁਖਤਾ ਦਾਵਿਆ ਦੀ ਪੋਲ ਖੋਲ ਕਿ ਸਾਹਮਣੇ ਰੱਖ ਰਹੀ ਹੈ।