ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਵਿਧਾਨ ਸਭਾ ਹਲਕਾ ਖਰੜ ਅਧੀਨ ਪੈਂਦੇ ਪਿੰਡ ਚਨਾਲੋ ਵਿੱਚ ਸਾਬਕਾ ਕੌਂਸਲਰ ਮੁਕੇਸ਼ ਕੁਮਾਰ ਰਾਣਾ ਖ਼ਿਲਾਫ਼ ਸ਼ਾਮਲਾਤ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਕੇ ਮਕਾਨ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ,ਜਦਕਿ ਸਾਬਕਾ ਕੌਂਸਲਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ,ਤੇ ਕਿਹਾ ਉਨ੍ਹਾਂ ਨੂੰ ਬੇਵਜਹ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਨਗਰ ਕੌਂਸਲ ਕੁਰਾਲੀ ਦੇ ਈ.ਓ ਪਰਮਿੰਦਰ ਸਿੰਘ ਭੱਟੀ ਨੇ ਕਿਹਾ ਕਿ ਇਹ ਜ਼ਮੀਨ ਲਾਲ ਲਕੀਰ ਦੇ ਅੰਦਰ ਆਉਂਦੀ ਹੈ। ਫਿਲਹਾਲ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ, ਰਿਕਾਰਡ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਮੋਹਾਲੀ ਫੇਜ਼-2 ਦੇ ਐਮ.ਸੀ.ਐਮ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਕੁਲਵੰਤ ਕੌਰ ਪਾਬਲਾ ਦੇ ਪਤੀ ਗੁਰਮੇਲ ਸਿੰਘ ਪਾਬਲਾ ਨੇ ਦੱਸਿਆ ਕਿ 1994 ਵਿੱਚ ਪਿੰਡ ਚਨਾਲੋਂ ਨਗਰ ਕੌਂਸਲ ਕੁਰਾਲੀ ਅਧੀਨ ਸ਼ਾਮਿਲ ਹੋਇਆ ਸੀ ਅਤੇ ਉਸ ਸਮੇਂ ਪੰਚਾਇਤ ਦੇ ਸਾਰੇ ਹੱਕ ਹਕੂਕ ਜਿਵੇਂ ਕਿ ਪੰਚਾਇਤੀ ਜ਼ਮੀਨ, ਸ਼ਾਮਲਾਟ ਦੇਅ, ਵਗੈਰਾ ਸਾਰੇ ਨਗਰ ਕੌਂਸਲ ਕੁਰਾਲੀ ਦੇ ਨਾਮ ਹੋ ਗਏ ਸਨ। ਪਰ ਹੁਣ ਮਕਾਨ ਦੇ ਨਾਲ ਲੱਗਦੀ ਡੇਢ ਏਕੜ ਸ਼ਾਮਲਾਟ ਜ਼ਮੀਨ ‘ਤੇ ਸਾਬਕਾ ਕੌਂਸਲਰ ਮੁਕੇਸ਼ ਕੁਮਾਰ ਵੱਲੋ ਕਬਜ਼ਾ ਕੀਤਾ ਜਾ ਰਿਹਾ ਹੈ,ਤੇ ਬਲਕਿ ਨਜਾਇਜ਼ ਕਬਜਾ ਕਰਕੇ ਉਸ ਜਗ੍ਹਾ ਤੇ ਮਕਾਨ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਹਾਈ ਕੋਰਟ ਨੇ ਵੀ ਇਹ ਜ਼ਮੀਨ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਪਰ ਉਸ ਤੋਂ ਬਾਅਦ ਵੀ ਮੁਕੇਸ਼ ਰਾਣਾ ਵੱਲੋਂ ਜ਼ਮੀਨ ’ਤੇ ਉਸਾਰੀ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹੁਣ ਉਸ ਨੇ ਇਸ ਸਬੰਧੀ ਏਡੀਸੀ ਮੁਹਾਲੀ ਨੂੰ ਸ਼ਿਕਾਇਤ ਕੀਤੀ ਸੀ। ਜਿਸ ਦੀ ਜਾਂਚ ਏਡੀਸੀ ਵੀਐਸ ਤਿਡਕੇ ਵੱਲੋਂ ਖਰੜ ਦੇ ਐਸਡੀਐਮ ਨੂੰ ਸੌਂਪੀ ਗਈ ਹੈ।

2012 ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੰਮ ਰੋਕ ਦਿੱਤਾ ਗਿਆ।

ਗੁਰਮੇਲ ਸਿੰਘ ਨੇ ਦੱਸਿਆ ਕਿ 2012 ਵਿੱਚ ਮੁਕੇਸ਼ ਕੁਮਾਰ ਨੇ ਸ਼ਾਮਲਾਟ ਜ਼ਮੀਨ ’ਤੇ ਉਸਾਰੀ ਸ਼ੁਰੂ ਕੀਤੀ ਸੀ। ਉਸ ਸਮੇਂ ਉਸ ਨੇ ਇਸ ਦੀ ਸ਼ਿਕਾਇਤ ਲੋਕਲ ਬਾਡੀਜ਼ ਵਿਭਾਗ ਅਤੇ ਵਿਜੀਲੈਂਸ ਨੂੰ ਕੀਤੀ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਮੌਕੇ ‘ਤੇ ਆ ਕੇ ਕੰਮ ਬੰਦ ਕਰਵਾ ਦਿੱਤਾ। ਪਰ ਕਰੀਬ 10 ਸਾਲ ਬਾਅਦ 2022 ਵਿੱਚ ਇਸ ਜ਼ਮੀਨ ’ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਦੁਬਾਰਾ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦੁਬਾਰਾ ਸ਼ਿਕਾਇਤ ਕੀਤੀ ਗਈ। ਪਰ ਇਸ ਦੌਰਾਨ ਉਹ ਅਦਾਲਤ ਵਿਚ ਚਲੇ ਗਏ। ਇਸ ‘ਤੇ ਉਸ ਨੇ ਅਦਾਲਤ ‘ਚ ਪਟੀਸ਼ਨ ਵੀ ਦਾਇਰ ਕੀਤੀ ਸੀ। ਜਿਸ ‘ਤੇ ਹਾਈਕੋਰਟ ਨੇ 19 ਜਨਵਰੀ 2024 ਨੂੰ ਹੁਕਮ ਦਿੱਤਾ ਕਿ ਇਹ ਜ਼ਮੀਨ ਸ਼ਾਮਲਾਟ ਹੈ ਅਤੇ ਸਰਕਾਰ ਇੱਥੇ ਕੀਤੀ ਗਈ ਉਸਾਰੀ ਨੂੰ ਢਾਹ ਕੇ ਇਸ ਨੂੰ ਆਪਣੇ ਕਬਜ਼ੇ ‘ਚ ਲੈ ਲਵੇ। ਪਰ ਉਸ ਤੋਂ ਬਾਅਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਗੁਰਮੇਲ ਸਿੰਘ ਨੇ ਦੱਸਿਆ ਕਿ ਹਾਲ ਹੀ ‘ਚ ਜਦੋਂ ਟੀਮ ਮੌਕੇ ‘ਤੇ ਚੈਕਿੰਗ ਕਰਨ ਆਈ ਤਾਂ ਮੁਕੇਸ਼ ਕੁਮਾਰ ਅਤੇ ਉਸ ਦੇ ਭਰਾ ਨੇ ਉਸ ‘ਤੇ ਅਤੇ ਪੂਰੀ ਟੀਮ ‘ਤੇ ਹਮਲਾ ਕਰ ਦਿੱਤਾ। ਉਹ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਉਂਦੇ ਹੋਏ ਉਥੋਂ ਭੱਜੇ।

ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ: ਮੁੁਕੇਸ਼ ਕੁਮਾਰ

ਇਸ ਸਬੰਧੀ ਜਦੋਂ ਸਾਬਕਾ ਕੌਂਸਲਰ ਮਨੀਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਲਾਲ ਲਕੀਰ ਦੇ ਅੰਦਰ ਆਉਂਦੀ ਹੈ। ਉਹ ਇਸ ਜ਼ਮੀਨ ‘ਤੇ 100 ਸਾਲਾਂ ਤੋਂ ਵੱਧ ਸਮੇਂ ਤੋਂ ਬੈਠੇ ਹਨ। ਉਸ ਤੋਂ ਪਹਿਲਾਂ ਉਸ ਦੇ ਪੜਦਾਦਾ, ਦਾਦਾ, ਪਿਤਾ ਅਤੇ ਹੁਣ ਉਹ ਬੈਠੇ ਹਨ। ਉਸ ਨੇ ਕਿਹਾ ਕਿ ਗੁਰਮੇਲ ਸਿੰਘ ਅਤੇ ਗੁਰਚਰਨ ਸਿੰਘ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਕਰ ਰਹੇ ਹਨ। ਉਸ ਕੋਲ ਜ਼ਮੀਨ ਦੇ ਸਾਰੇ ਕਾਗਜ਼ਾਤ ਹਨ ਜਿਨ੍ਹਾਂ ਦੀ ਜਾਂਚ ਵੀ ਅਧਿਕਾਰੀਆਂ ਨੇ ਕੀਤੀ ਹੈ। ਹੁਣ ਵੀ ਗੁਰਮੇਲ ਸਿੰਘ ਤੇ ਹੋਰ ਉਸ ਨੂੰ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਕਰ ਰਹੇ ਹਨ,ਜਦੋਂ ਕਿ ਉਹ ਹਰ ਜਾਂਚ ਲਈ ਤਿਆਰ ਹਨ।

Leave a Reply

Your email address will not be published. Required fields are marked *