ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ੀਲਾਨ:- ਅੱਜ ਹਰਿਆਲੀ ਤੀਜ ਦਾ ਆਯੋਜਨ ਮੋਹਾਲੀ ਦੇ ਇੱਕ ਨਿੱਜੀ ਥਾਂ ਤੇ ਕੀਤਾ ਗਿਆ ਜਿਸ ਵਿੱਚ ਮੋਹਾਲੀ ਦੀਆਂ ਕਈ ਕੌਂਸਲਰਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਹਰਿਆਵਲ ਤੀਜ ਦਾ ਤਿਹਾਰ ਮਨਾਇਆ ਗਿਆl ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਹਾਲੀ ਦੇ ਫੇਸ ਪੰਜ ਤੋਂ ਕੌਂਸਲਰ ਸ਼੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਤੀਜ ਦਾ ਤਿਹਾਰ ਅੱਜ ਮੋਹਾਲੀ ਵਿਖੇ ਮਨਾਇਆ ਗਿਆ ਜਿਸ ਵਿੱਚ ਸੱਭਿਆਚਾਰਕ ਗੀਤ ਅਤੇ ਕੌਂਸਲਰਾਂ ਵੱਲੋਂ ਬੋਲੀਆਂ ਤੇ ਗਿੱਦਾ ਅਤੇ ਭੰਗੜਾ ਪਾ ਕੇ ਤਿਹਾਰ ਨੂੰ ਮਨਾਇਆ ਗਿਆl ਅਖੀਰ ਵਿੱਚ ਖੇਡਾ ਖੇਡਣ ਤੋਂ ਬਾਅਦ ਖੀਰ ਪੂੜਿਆਂ ਦਾ ਆਨੰਦ ਵੀ ਪਹਿਲੇ ਪੂਰੀ ਲਿਆ ਗਿਆ