ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜਲਾਈਨ:- ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਿਕ ਗੁ ਸਿੰਘ ਸ਼ਹੀਦਾਂ ਵਿਖੇ ਦਾਨੀ ਸੱਜਣ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸਵਾਰਾ ਸਾਹਿਬ ਲਈ ਆਲੀਸ਼ਾਨ ਏਅਰਕੰਡੀਸ਼ੰਡ ਬਸ ਭੇਂਟ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵਲੋਂ ਆਲੀਸ਼ਾਨ ਬੱਸ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਕੋਲ ਖੜੀ ਕਰਕੇ ਬਸ ਦੀ ਚਾਬੀ ਦਫ਼ਤਰ ਵਿੱਚ ਦਿੱਤੀ ਗਈ। ਦਾਨੀ ਸੱਜਣ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਹ ਇਹ ਬਸ ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ, ਗੁਟਕਾ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਲਗਵਾਉਣਾ ਚਾਹੁੰਦਾ ਹੈ, ਉਹ ਆਪਣੀ ਪਹਿਚਾਣ ਗੁਪਤ ਰੱਖਣਾ ਚਾਹੁੰਦਾ ਹੈ। ਦਾਨੀ ਸੱਜਣ ਵਲੋਂ ਬਸ ਵਿੱਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਵਾਈ ਹੋਈ ਹੈ। ਬਸ ਨੂੰ ਅੰਦਰੋਂ ਅਤੇ ਬਾਹਰੋਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ। ਬਸ ਤੇ ਲਗੱਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ। ਬਸ ਦੀ ਕੁਲ ਅਨੂਮਾਨਿਤ ਲਾਗਤ 40 ਲੱਖ ਦੇ ਕਰੀਬ ਹੈ।
ਬਸ ਦੇ ਸਾਰੇ ਕਾਗਜ਼ਾਤ, ਬੀਮਾ ਆਦਿਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨਾਂ ਤੇ ਹਨ। ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਇੱਕਠੇ ਹੋ ਕੇ ਦੇਗ ਸਜਾ ਕੇ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਦਾਨੀ ਸੱਜਣਾਂ ਵਲੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 2 ਆਲੀਸ਼ਾਨ ਏਅਰ ਕੰਡੀਸ਼ਨਡ ਬਸ, ਮਹਿੰਦਰਾ ਸਕਾਰਪਿਓ, ਮਹਿੰਦਰਾ ਜਾਇਲੋ, ਮਹਿੰਦਰਾ ਮਰਾਜ਼ੋ, ਮਰੂਤੀ ਵਰਸਾ, 3 ਮਰੂਤੀ ਈਕੋ, ਕਵਾਲਿਸ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ। ਕਾਰ ਸੇਵਾ ਲਈ ਟਾਟਾ 207, ਟਾਟਾ 407, ਟਾਟਾ 709, ਟਾਟਾ ਐਲ ਪੀ ਟਰੱਕ, 2 ਮਹਿੰਦਰਾ ਯੁਟੀਲਿਟੀ, ਮਹਿੰਦਰਾ ਪਿਕਅੱਪ, ਮਹਿੰਦਰਾ ਬਲੇਰੋ, ਮਹਿੰਦਰਾ ਕੈਂਪਰ, ਮਹਿੰਦਰਾ ਮਿੰਨੀ ਟਰੱਕ, ਅਸ਼ੋਕਾ ਲੇਲੈਂਡ ਟਰੱਕ, 4 ਮੋਟਰਸਾਈਕਲ, ਬੇਅੰਤ ਸੋਨਾ ਆਦਿ ਗੁਪਤ ਅਤੇ ਪ੍ਰਤੱਖ ਰੂਪ ਵਿੱਚ ਭੇਂਟ ਕੀਤਾ ਗਿਆ ਹੈ।

Leave a Reply

Your email address will not be published. Required fields are marked *