ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨੀਊਜਲਾਈਨ-ਮੋਹਾਲੀ ਵਿਖੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਬੈਂਕ ਅਤੇ ਫਾਇਨਾਂਸ ਕੰਪਨੀਆਂ ਤੱਕ ਸੁਰੱਖਿਤ ਨਹੀਂ ਹਨl ਅਜਿਹਾ ਹੀ ਇੱਕ ਮਾਮਲਾ ਮੋਹਾਲੀ ਦੇ ਫੇਸ ਦੋ ਸਥਿਤ ਇੱਕ ਫਾਇਨਾਂਸ ਕੰਪਨੀ ਦਾ ਸਾਹਮਣੇ ਆਇਆ ਜਿਸ ਵਿੱਚ ਬੀਤੀ ਰਾਤ ਤਕਰੀਬਨ ਢਾਈ ਵਜੇ ਦੇ ਕਰੀਬ ਕੁਝ ਚੋਰਾਂ ਵੱਲੋਂ ਨਾਲ ਦੇ ਸ਼ੋਰੂਮ ਦੀ ਦੀਵਾਰ ਵਿੱਚ ਪਾੜ ਲਗਾ ਕੇ ਮਥੂਟ ਫਾਇਨਾਂਸ ਕੰਪਨੀ ਵਿੱਚ ਦਾਖਲ ਹੋਏl ਹਾਲਾਂਕਿ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਾਂ ਨਹੀਂ ਜੇਕਰ ਦਿੱਤਾ ਗਿਆ ਤਾਂ ਕਿੰਨੇ ਮੁੱਲ ਦਾ ਸਮਾਨ ਉਧਰੋਂ ਚੋਰੀ ਕੀਤਾ ਗਿਆ ਹੈl ਮੌਕੇ ਤੇ ਪਹੁੰਚ ਕੇ ਜਦੋਂ ਮੀਡੀਆ ਕਰਮਚਾਰੀਆਂ ਨੇ ਮਥੂਟ ਫਾਇਨਾਂਸ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਕੰਨੀ ਕਤਰਾ ਕੇ ਕੰਪਨੀ ਅੰਦਰ ਚਲੇ ਗਏ ਅਤੇ ਗੇਟ ਬੰਦ ਕਰ ਲਏl ਇੱਥੇ ਇਹ ਵੀ ਸਪਸ਼ਟ ਕਰਨਾ ਜਰੂਰ ਬਣਦਾ ਹੈ ਕਿ ਲੋਕਾਂ ਦੀ ਗਾੜੇ ਖੂਨ ਪਸੀਨੇ ਦੀ ਕਮਾਈ ਨਾਲ ਕਮਾਏ ਹੋਏ ਸੋਨੇ ਦੇ ਗਹਿਣੇ ਇਸ ਕੰਪਨੀ ਵਿੱਚ ਰਹਿਣ ਪਏ ਹੋਏ ਹਨlਜਿਸ ਨੂੰ ਲੈ ਕੇ ਲੋਕਾਂ ਵਿੱਚ ਇੱਕ ਸਹਿਮ ਦਾ ਮਾਹੌਲ ਜਰੂਰ ਪੈਦਾ ਹੋਇਆ ਹੋਇਆ ਹੈl ਜਦੋਂ ਇਸ ਸਬੰਧੀ ਥਾਣਾ ਮੁਖੀ ਫੇਸ ਇੱਕ ਜਗਦੀਪ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਜਰੂਰ ਕੀਤੀ ਗਈ ਹੈ ਲੇਕਿਨ ਚੋਰੀ ਨਹੀਂ ਹੋਈl