ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨੀਊਜਲਾਈਨ:- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਨਾਂ ਵੱਲੋਂ ਲਗਾਤਾਰ ਪੰਜਾਬ ਵਿੱਚ ਫੈਲੇ ਭਰਸ਼ਟਾਚਾਰ ਨੂੰ ਰੋਕਣ ਲਈ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਲੇਕਿਨ ਉਹਨਾਂ ਦਾਅਵਿਆਂ ਅਤੇ ਉਪਰਾਲੇਆਂ ਦੀ ਪੋਲ ਮੋਹਾਲੀ ਦੇ ਪਿੰਡ ਤੀੜਾ ਬਹਿਲੋਲਪੁਰ ਬੜ ਮਾਜਰਾ ਵਿਚ ਨਿਕਲਦੀ ਹੋਈ ਨਜ਼ਰ ਆਉਂਦੀ ਹੈl ਪੰਜਾਬ ਦੀ ਰਾਜਧਾਨੀ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਰਹਿੰਦੇ ਹਨ ਦੀ ਕੁਝ ਹੀ ਕਦਮਾਂ ਦੀ ਦੂਰੀ ਤੇ ਜਿਲਾ ਮੋਹਾਲੀ ਦੇ ਵਿੱਚ ਲਗਾਤਾਰ ਉਸਾਰੀਆਂ ਜਾ ਰਹੀਆਂ ਅਣ ਅਧਿਕਾਰ ਤੌਰ ਤੇ ਕਲੋਨੀਆਂ ਜਿਸ ਵਿੱਚ ਕਈ ਅਫਸਰਾਂ ਦੀ ਮਿਲੀ ਭੁਗਤ ਵੀ ਅਕਸਰ ਵੇਖਣ ਨੂੰ ਮਿਲਦੀ ਰਹੀ ਹੈl ਜੇਕਰ ਗੱਲ ਕੀਤੀ ਜਾਵੇ ਇਹਨਾਂ ਅਧਿਕਾਰਤ ਕਲੋਨੀ ਜਿਸ ਦਾ ਨਾਮ ਭੁੱਲਰ ਇਨਕਲੇਵ ਹੈ ਦੀ ਤਾਂ ਹੁਣ ਤੱਕ ਕੇਵਲ ਕਾਨੂੰਨ ਵਿਵਸਥਾ ਨੂੰ ਛਿੱਕੇ ਤੇ ਟੰਗ ਆਪਣੇ ਨਿਜੀ ਸਵਾਰਥ ਲਈ ਕਲੋਨੀਆਂ ਉਸਾਰੀਆਂ ਜਾ ਰਹੀਆਂ ਸਨ ਜਿਸ ਵਿੱਚ ਵੱਡੇ ਪੱਧਰ ਤੇ ਅਫਸਰ ਸ਼ਾਹੀ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਰਹੇ ਹਨl ਲੇਕਿਨ ਹੁਣ ਇਹਨਾਂ ਬਿਲਡਰਾਂ ਵੱਲੋਂ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋਏ ਆਪਣੀ ਅਨ ਅਧਿਕਾਰਿਤ ਕਲੋਨੀਆਂ ਵਿੱਚ ਕੱਟੇ ਜਾ ਰਹੇ ਪਲਾਟਾਂ ਦੇ ਵਿੱਚੋਂ ਤਕਰੀਬਨ 6 ਤੋਂ 7 ਫੁੱਟ ਤੱਕ ਮਾਈਨਿੰਗ ਕਰ ਮਿੱਟੀ ਕਾਢੇ ਕੇ ਉੜਾ ਵਿੱਚ ਗਾਰਬੇਜ ਯਾਨੀ ਕਿ ਕੂੜੇ ਦੀ ਭਰਤੀ ਪਾਈ ਜਾਣ ਤੋਂ ਬਾਅਦ ਬਿਲਡਿੰਗਾਂ ਉਸਾਰ ਕੇ ਗਰੀਬ ਪਰਿਵਾਰਾਂ ਨੂੰ 15 ਤੋਂ 16 ਲੱਖ ਰੁਪਏ ਵਿੱਚ ਜਾ ਰਹੇ ਹਨ ਮਕਾਨl ਇੱਕ ਗਰੀਬ ਵਿਅਕਤੀ ਆਪਣੀ ਜੀਵਨ ਦੀ ਸਾਰੀ ਜਮਾ ਪੂੰਜੀ ਮਕਾਨ ਖਰੀਦਣ ਵਿੱਚ ਲਗਾ ਦਿੰਦਾ ਹੈ ਅਤੇ ਉਸ ਤੇ ਭਾਰੀ ਭਰਕਮ ਲੋਨ ਵੀ ਬਿਲਡਰਾਂ ਵੱਲੋਂ ਨਿੱਜੀ ਕੰਪਨੀਆਂ ਤੋਂ ਦਵਾਏ ਜਾਦੇ ਹਨl ਲੇਕਿਨ ਉਸ ਗਰੀਬ ਖਰੀਦਦਾਰ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਮਕਾਨ ਵਿੱਚ ਭਰਤੀ ਕੂੜੇ ਦੀ ਪਈ ਹੁੰਦੀ ਹੈ ਜੋ ਕਿ ਪਹਿਲੇ ਦੋ ਚਾਰ ਸਾਲ ਤਾਂ ਮਕਾਨ ਠੀਕ ਠਾਕ ਰਹੇਗਾ ਅਤੇ ਕੁਝ ਸਮੇਂ ਬਾਅਦ ਜਿਵੇਂ ਹੀ ਕੂੜਾ ਗਲਿਆ ਤਾਂ ਮੋਹਾਲੀ ਦੇ ਪਿੰਡ ਝਾਮਪੁਰ ਵਿੱਚ ਉਸਾਰੇ ਜਾ ਰਹੇ ਕੂੜੇ ਦੇ ਢੇਰ ਤੇ ਮਕਾਨ ਕਿਸੇ ਵੀ ਵਕਤ ਗਿਰ ਜਾਣਗੇ ਅਤੇ ਉਧਰ ਰਹਿ ਰਹੇ ਲੋਕਾਂ ਦੀ ਜਿੰਦ ਜਾਨ ਖਤਰੇ ਵਿੱਚ ਆ ਜਾਵੇਗੀl ਪ੍ਰੰਤੂ ਉਦੋਂ ਤੱਕ ਬਿਲਡਰ ਜਾਂ ਕੋਲੋਨਾਈਜਰ ਮਕਾਨ ਵੇਚ ਕੇ ਆਪਣੀ ਕਮਾਈ ਲੈ ਲਾਂਭ ਹੋ ਜਾਵੇਗਾl