ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ:-ਲਗਾਤਾਰ ਵੱਡੇ ਪੱਧਰ ਤੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੁਝ ਚੁਣਿੰਦਾ ਵਿਅਕਤੀਆਂ ਵੱਲੋਂ ਵੱਡੇ ਪੱਧਰ ਤੇ ਭਰਿਸ਼ਟਾਚਾਰ ਨੂੰ ਵਧਾਵਾ ਦਿੰਦੇ ਹੋਏ ਸਰੇਆਮ ਮੋਹਾਲੀ ਦੇ ਫੇਸ ਇੱਕ ਸਥਿਤ ਖੋਖਾ ਮਾਰਕੀਟ ਦੇ ਬਾਹਰ ਬਣੇ ਫੁੱਟ ਪਾਥਾਂ ਉੱਪਰ ਪੱਕੇ ਛੱਡ ਲਗਾ ਕੇ ਕਬਜ਼ੇ ਕਰਵਾਏ ਜਾ ਰਹੇ ਹਨ ਜਿਸ ਤੇ ਕੀ ਮੋਹਾਲੀ ਦਾ ਅੰਨਾ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ।ਜੋ ਕਿ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਸਰੇਆਮ ਦਰਸਾਉਂਦੀ ਹੋਈ ਨਜ਼ਰ ਆ ਰਹੀ ਹੈ।
ਹਾਲਾਂਕਿ ਪਿਛਲੇ ਸਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੇ ਵੱਡੇ ਪੱਧਰ ਤੇ ਕਾਰਵਾਈ ਗਮਾਡਾ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ ਲੇਕਿਨ ਜਿਵੇਂ ਹੀ ਕੇਸ ਦੀ ਸੁਣਵਾਈ ਲੰਬੇ ਸਮੇਂ ਤੱਕ ਟਲੀ ਉਸ ਤੋਂ ਬਾਅਦ ਇੱਕ ਵਾਰ ਫੇਰ ਕਬਜ਼ਾਧਾਰੀਆਂ ਵੱਲੋਂ ਅਫਸਰਾਂ ਦੀ ਮਿਲੀ ਭੁਗਤ ਨਾਲ ਫੁੱਟ ਪਾਥਾਂ ਤੇ ਕਬਜ਼ੇ ਕਰ ਪੱਕੇ ਸੈਡ ਲਗਾ ਲਏ ਗਏ ਹਨ।
ਇੱਥੇ ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਅਜਿਹੇ ਕਬਜ਼ੇ ਆਮ ਜਨਤਾ ਨੂੰ ਤਾਂ ਜਰੂਰ ਨਜ਼ਰ ਆਉਂਦੇ ਹਨ ਲੇਕਿਨ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਅਜਿਹੇ ਕਬਜ਼ੇ ਕਿਉਂ ਨਜ਼ਰ ਨਹੀਂ ਆਉਂਦੇ ਜੋ ਕਿ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਹਨ। ਜਦੋਂ ਇਸ ਸਬੰਧੀ ਗਮਾਡਾ ਦੇ ਐਸਡੀਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕੰਨੀ ਕਤਰਾਉਂਦੇ ਹੋਏ ਕਿਹਾ ਗਿਆ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਕੰਪੀਟੈਂਟ ਅਥੋਰਿਟੀ ਨਹੀਂ ਹਾਂ।