ਚੰਡੀਗੜ੍ਹ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਚੰਡੀਗੜ੍ਹ ਵਿੱਚ ਬੀ ਜੇ ਪੀ ਦਫਤਰ ਦਾ ਘਿਰਾਓ ਕਰਨ ਦੇ ਆਰੋਪ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਖਿਲਾਫ਼ ਕੀਤੇ ਗਏ ਦਰਜ ਮੁਕੱਦਮੇ ਵਿਚ ਕੈਬਿਨੇਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਹਰ, ਵਨੀਤ ਵਰਮਾ ਪੰਜਾਬ ਪ੍ਰਧਾਨ ਵਪਾਰ ਮੰਡਲ ਆਮ ਆਦਮੀ ਪਾਰਟੀ, ਕੁਲਜੀਤ ਸਿੰਘ ਰੰਧਾਵਾ ਵਿਧਾਇਕ ਡੇਰਾਬੱਸੀ, ਅੰਮ੍ਰਿਤਪਾਲ ਸਿੰਘ ਸੁੱਖਆਨੰਦ ਵਿਧਾਇਕ ਬਾਘਾਪੁਰਾਣਾ, ਜਗਤਾਰ ਸਿੰਘ ਦਿਆਲਪੁਰ ਸਮਰਾਲਾ, ਬਾਗਵਾਨੀ ਚੇਅਰਮੈਨ ਸੁਰਿੰਦਰ ਖਿੰਦਾ ਅਤੇ ਗੁਰਿੰਦਰ ਸਿੰਘ ਖਿਲਾਫ਼ ਕੀਤੇ ਗਏ ਫਰੇਮ। ਆਮ ਆਦਮੀ ਪਾਰਟੀ ਵੱਲੋਂ 2020 ਵਿੱਚ ਕਿਸਾਨੀ ਅੰਦੋਲਨ ਦੌਰਾਨ ਚੰਡੀਗੜ੍ਹ ਵਿਖੇ ਬੀਜੇਪੀ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਆਪ ਦੇ ਕਈ ਦਿੱਗਜ ਨੇਤਾਵਾਂ ਸਮੇਤ ਵਰਕਰਾਂ ਤੇ ਮੁਕੱਦਮੇ ਦਰਜ਼ ਕਰ ਲਿਆ ਗਿਆ ਸੀ ਜਿਸ ਨੂੰ ਲੈ ਕੇ ਉਕਤ ਨੇਤਾਵਾਂ ਖਿਲਾਫ ਚੰਡੀਗੜ੍ਹ ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ ਗਈ।