ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨੀਊਜਲਾਈਨ:-ਮੋਹਾਲੀ ਦੇ ਥਾਣਾ ਸੰਨੀ ਇਨਕਲੇਵ ਪੁਲਿਸ ਚੌਂਕੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਸੰਨੀ ਇਨਕਲੇਵ ਚੌਂਕੀ ਇੰਚਾਰਜ ਸਬ ਇੰਸਪੈਕਟਰ ਚਰਨਜੀਤ ਸਿੰਘ ਰਾਮੇਵਾਲ ਦੀ ਅਗਵਾਈ ਵਿੱਚ ਨਿੱਜਰ ਚੌਂਕ ਖਰੜ ਚੰਡੀਗੜ੍ਹ ਹਾਈਵੇ ਪਰ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਕਾਰ ਮਾਰਕਾ ਸਵਿਫਟ ਡਿਜ਼ਾਇਰ ਨਾਕੇ ਨੂੰ ਦੇਖ ਪਿੱਛੇ ਨੂੰ ਭੱਜਣ ਲੱਗੀ ਤਾਂ ਚਰਨਜੀਤ ਸਿੰਘ ਰਾਮੇਵਾਲ ਅਤੇ ਉਨਾਂ ਦੇ ਸਾਥੀ ਪੁਲਿਸ ਕਰਮਚਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਿਫਟ ਕਾਰ ਚਾਲਕ ਨੂੰ ਘੇਰ ਕੇ ਕਾਬੂ ਕਰ ਲਿਆ ਗਿਆ ਅਤੇ ਕਾਰ ਦੀ ਤਲਾਸ਼ੀ ਦੌਰਾਨ ਕਾਰਵ ਦੀ ਡਿੱਗੀ ਵਿੱਚੋਂ ਚਾਰ ਥੈਲੇ 20/20 ਕਿਲੋ (80 ਕਿਲੋ) ਭੁੱਖੀ ਬਰਾਮਦ ਹੋਈl ਇਸ ਕਾਰਵਾਈ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਨ ਪਰਵੀਨ ਕੁਮਾਰ ਵਾਸੀ ਲੁਧਿਆਣਾ ਅਤੇ ਸੋਨੂ ਕੁਮਾਰ ਵਜੋਂ ਹੋਈ ਹੈl ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਚਰਨਜੀਤ ਸਿੰਘ ਰਾਮੇਵਾਲ ਨੇ ਦੱਸਿਆ ਕਿ ਉਕਤ ਆਰੋਪੀਆਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕਰ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਅਤੇ ਭੁੱਕੀ ਕਿੱਥੋਂ ਆਈ ਅਤੇ ਕਿਸ ਨੂੰ ਦੇਣੀ ਸੀ ਇਸ ਸਬੰਧੀ ਜਾਣਕਾਰੀ ਵੀ ਜੁਟਾਈ ਜਾਏਗੀ।