ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਫੇਸ ਸੱਤ ਦੇ ਮੁੱਖ ਮਾਰਕੀਟ ਵਿੱਚ ਅੱਜ ਨੇਤਰੀਕਾ ਪ੍ਰਾਈਵੇਟ ਕਸਲਟੈਸੀ ਵੱਲੋਂ ਪਹੁੰਚੇ ਸ਼ੇਖਰ ਦੀ ਅਗਵਾਈ ਵਿੱਚ ਥਾਣਾ ਮਟੌਰ ਪੁਲਸ ਨੂੰ ਨਾਲ ਲੈਕੇ ਲਵਾਈਸ ਤੇ ਕੈਲਵਿਨ ਕੈਲਿਨ ਦਾ ਨਕਲੀ ਮਰਦਾਨਾ ਕੱਪੜਾ ਰੱਖਣ ਤੇ ਵੇਚਣ ਵਾਲੀਆਂ ਦੀਆਂ ਦੁਕਾਨਾਂ ਤੇ ਰੈਡ ਕੀਤੀ ਗਈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਵੱਲੋਂ ਪਹੁੰਚੇ ਸ਼ੇਖਰ ਨੇ ਦੱਸਿਆ ਕਿ ਕੇ ਲਵਾਈਸ ਕੰਪਨੀ ਵੱਲੋਂ ਉਨ੍ਹਾਂ ਨੂੰ ਕਾਪੀ ਰਾਈਟ ਕਰ ਨਕਲੀ ਕੱਪੜੇ ਵੇਚਣ ਵਾਲੀਆਂ ਦੁਕਾਨਦਾਰਾਂ ਤੇ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕੇ ਅਕਾਸ਼ ਨਾਮਕ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਮੋਹਾਲੀ ਦੀ ਫੇਸ ਸੱਤ ਮਾਰਕਿਟ ਵਿੱਚ ਅਰਵਨ ਮੈਸ,ਉਕਾਰ ਲਾਈਫ ਸਟਾਇਲ ਤੇ ਸਵੀਨਾ ਟੇਲਰ ਫੇਸ 3ਬੀ 2 ਵਿਖੇ ਨਕਲੀ ਸਾਮਾਨ ਵੇਚਿਆ ਜਾਂਦਾ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਅੱਜ ਪੁਲਿਸ ਨੂੰ ਨਾਲ ਲੈਕੇ ਰੇਡ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਦੁਕਾਨਾਂ ਤੋਂ 15 ਲੱਖ ਰੁਪਏ ਦੇ ਕਰੀਬ ਲਵਾਈਸ ਅਤੇ ਹੋਰ ਵੱਡੀਆਂ ਕੰਪਨੀਆਂ ਦੇ ਕੱਪੜੇ ਬਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਇਹਨਾਂ ਦੁਕਾਨਾਂ ਦੇ ਮਾਲਕਾਂ ਖ਼ਿਲਾਫ਼ ਪੁਲੀਸ ਵੱਲੋਂ ਕਾਪੀ ਰਾਈਟ ਦੀਆਂ ਧਾਰਾਂ ਦੇ ਅਧੀਨ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ।