ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸਟੈਪ ਟੂ ਸਟੈਪ ਵੱਲੋ ਕਰਵਾਏ ਗਏ ਵੱਖ-ਵੱਖ ਬੱਚਿਆਂ ਦੇ ਫੈਸ਼ਨ ਸ਼ੋਅ ਮੁਕਾਬਲੇ ਵਿੱਚ ਦਿਵਮ ਪਾਠਕ ਨੇ ਮਾਡਲਿੰਗ ਮੁਕਾਬਲੇ ਵਿੱਚ ਭਾਰਤ ਦੇ ਸੁਪਰ ਮਾਡਲ, ਜੂਨੀਅਰ ਮਿਸਟਰ ਅਤੇ ਮਿਸ ਵਿੱਚ ਪਹਿਲੇ ਰਨਰ ਅਪ ਅਤੇ ਫੈਸ਼ਨ ਆਈਕਨ ਦਾ ਖਿਤਾਬ ਜਿੱਤਿਆ ਹੈ। ਪਿੰਜੌਰ ਦਾ ਰਹਿਣ ਵਾਲਾ ਦਿਵਮ ਹਿਮਾਚਲ ਦੇ ਪਰਵਾਣੂ ਦੇ ਇੱਕ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਹੈ। ਦਿਵਮ ਦੀ ਮਾਂ ਪ੍ਰੀਤੀ ਅਰੋੜਾ ਪਾਠਕ ਨਗਰ ਨਿਗਮ ਮੁਹਾਲੀ ਵਿੱਚ ਸਿਟੀ ਮਿਸ਼ਨ ਮੈਨੇਜਰ ਵਜੋਂ ਤਾਇਨਾਤ ਹਨ ਅਤੇ ਪਿਤਾ ਰਮਨ ਪਾਠਕ ਦਾ ਆਪਣਾ ਕਾਰੋਬਾਰ ਹੈ।